ਸਾਧਨ-ਕਿਸਮਾਂ ਅਤੇ ਸਾਂਭ ਸੰਭਾਲ
ਪ੍ਰਸ਼ਨ 01. ਕੁਦਰਤ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ:- ਸਾਧਨ।
ਪ੍ਰਸ਼ਨ 02. ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ:- ਮਨੁੱਖੀ ਸਾਧਨ।
ਪ੍ਰਸ਼ਨ 03. ਸਾਨੂੰ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸਿੱਪੀਆਂ ਅਤੇ ਹੀਰੇ ਜਵਾਹਰਾਤ ਆਦਿ ਕਿੱਥੋਂ ਪ੍ਰਾਪਤ ਹੁੰਦੇ ਹਨ?
ਉੱਤਰ:- ਸਮੁੰਦਰ ਵਿੱਚੋਂ।
ਪ੍ਰਸ਼ਨ 04. ਕਿਹੜੇ ਦੇਸ਼ ਨੇ ਬਾਕੀ ਸਾਧਨਾਂ ਦੀ ਘਾਟ ਹੁੰਦਿਆਂ ਹੋਇਆਂ ਵੀ ਮਨੁੱਖੀ ਸਾਧਨ ਕਰਕੇ ਬਹੁਤ ਤਰੱਕੀ ਕੀਤੀ ਹੈ?
ਉੱਤਰ:- ਜਪਾਨ ਨੇ।
ਪ੍ਰਸ਼ਨ 05. ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਹਲੇ ਤੱਕ ਉਹਨਾਂ ਦੀ ਕੋਈ ਵਰਤੋਂ ਨਹੀਂ ਹੋਈ, ਕਿਹੜੇ ਸਾਧਨ ਅਖਵਾਉਂਦੇ ਹਨ?
ਉੱਤਰ:- ਸੰਭਾਵਿਤ ਸਾਧਨ।
ਪ੍ਰਸ਼ਨ 06. ਪੈਟਰੋਲੀਅਮ, ਕੋਲਾ, ਅਬਰਕ, ਮੈਂਗਨੀਜ਼ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ?
ਉੱਤਰ:- ਅਧਾਤੂ ਖਣਿਜ ਪਦਾਰਥ।
ਪ੍ਰਸ਼ਨ 07. ਧਾਤੂ ਖਣਿਜ ਪਦਾਰਥ ਕਿਹੜੇ ਕਿਹੜੇ ਹਨ?
ਉੱਤਰ:- ਲੋਹਾ, ਤਾਂਬਾ, ਚਾਂਦੀ, ਸੋਨਾ ਅਤੇ ਐਲੂਮੀਨੀਅਮ ਆਦਿ।
ਪ੍ਰਸ਼ਨ 08. ਧਰਤੀ ਦੀ ਸਭ ਤੋਂ ਉੱਪਰਲੀ ਪਰਤ ਜਿਹੜੀ ਮੂਲ ਚਟਾਨਾਂ ਦੇ ਟੁੱਟਣ ਭੱਜਣ, ਜਲਵਾਯੂ, ਜੀਵਾਂ ਅਤੇ ਰੁੱਖ-ਬੂਟਿਆਂ ਆਦਿ ਦੇ ਗਲਣ ਸੜਨ ਕਾਰਨ ਬਣੀ ਹੈ, ਨੂੰ ਕੀ ਕਹਿੰਦੇ ਹਨ?
ਉੱਤਰ:- ਮਿੱਟੀ।
ਪ੍ਰਸ਼ਨ 09. ਅਜਿਹੇ ਸਾਧਨ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈ ਅਤੇ ਇੱਕ ਵਾਰੀ ਖਤਮ ਹੋਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਣਗੇ, ਨੂੰ ਕੀ ਕਿਹਾ ਜਾਂਦਾ ਹੈ?
ਉੱਤਰ:- ਮੁੱਕਣਯੋਗ ਸਾਧਨ।
ਪ੍ਰਸ਼ਨ 10. ਮਨੁੱਖ ਆਪਣੀਆਂ ਆਰਥਿਕ ਜਾਂ ਹੋਰ ਗਤੀਵਿਧੀਆਂ ਕਿਸ ਸਾਧਨ ਦੇ ਉੱਪਰ ਕਰਦਾ ਹੈ?
ਉੱਤਰ:- ਭੂਮੀ।
ਕੁਦਰਤੀ
ਸਾਧਨ
ਪ੍ਰਸ਼ਨ 01. ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤਿਸ਼ਤ ਰਕਬਾ ਬਿਜਾਈ ਹੇਠ ਹੈ?
ਉੱਤਰ:- 46%
ਪ੍ਰਸ਼ਨ 02. ਭਾਰਤ ਦਾ ਕਿੰਨੇ ਪ੍ਰਤਿਸ਼ਤ ਭਾਗ ਮੈਦਾਨੀ ਹੈ?
ਉੱਤਰ:- 43%
ਪ੍ਰਸ਼ਨ 03. ਫਸਲਾਂ ਅਤੇ ਪੌਦੇ ਉਗਾਉਣ ਵਾਸਤੇ ਕਿਹੜਾ ਸਾਧਨ ਜਰੂਰੀ ਸਾਧਨ ਹੈ?
ਉੱਤਰ:- ਮਿੱਟੀ ਸਾਧਨ।
ਪ੍ਰਸ਼ਨ 04. ਗੰਗਾ-ਬ੍ਰਹਮਪੁੱਤਰ ਦੇ ਡੈਲਟੇ ਵਿੱਚ ਕਿਹੜਾ ਰੁੱਖ ਜ਼ਿਆਦਾ ਪਾਇਆ ਜਾਂਦਾ ਹੈ?
ਉੱਤਰ:- ਸੁੰਦਰੀ।
ਪ੍ਰਸ਼ਨ 05. ਕਾਲੀ ਮਿੱਟੀ ਕਿਹੜੀ ਫਸਲ ਲਈ ਬਹੁਤ ਢੁਕਵੀਂ ਹੈ?
ਉੱਤਰ:- ਕਪਾਹ ਦੀ ਫਸਲ ਲਈ।
ਪ੍ਰਸ਼ਨ 06. ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
ਉੱਤਰ:- ਸੰਨ 1952 ਵਿੱਚ।
ਪ੍ਰਸ਼ਨ 07. ਰੇਗੁਰ ਜਾਂ ਕਪਾਹੀ ਮਿੱਟੀ ਦੇਸ਼ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤਿਸ਼ਤ ਹੈ?
ਉੱਤਰ:- 16.6%
ਪ੍ਰਸ਼ਨ 08. ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤਿਸ਼ਤ ਭਾਗ ਜੰਗਲਾਂ ਹੇਠ ਹੈ?
ਉੱਤਰ:- ਲੱਗਭਗ 22.3%
ਖਣਿਜ
ਅਤੇ ਸ਼ਕਤੀ
ਸਾਧਨ
ਪ੍ਰਸ਼ਨ 01. ਕਿਹੜਾ ਖਣਿਜ ਪਦਾਰਥ ਲੋਹਾ ਅਤੇ ਸਟੀਲ ਬਣਾਉਣ ਦੇ ਕੰਮ ਆਉਂਦਾ ਹੈ?
ਉੱਤਰ:- ਮੈਂਗਨੀਜ਼।
ਪ੍ਰਸ਼ਨ 02. ਕਿਹੜੀ ਕੱਚੀ ਧਾਤ ਤੋਂ ਐਲੂਮੀਨੀਅਮ ਬਣਾਇਆ ਜਾਂਦਾ ਹੈ?
ਉੱਤਰ:- ਬਾਕਸਾਈਟ।
ਪ੍ਰਸ਼ਨ 03. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?
ਉੱਤਰ:- ਦੱਖਣੀ ਅਫਰੀਕਾ।
ਪ੍ਰਸ਼ਨ 04. ਕੋਲੇ ਦੀਆਂ ਚਾਰ ਕਿਸਮਾਂ ਵਿੱਚੋਂ ਕਿਹੜੀ ਕਿਸਮ ਸਭ ਤੋਂ ਵਧੀਆ ਅਤੇ ਕਿਹੜੀ ਸਭ ਤੋਂ ਮਾੜੀ ਮੰਨੀ ਜਾਂਦੀ ਹੈ?
ਉੱਤਰ:- ਸਭ ਤੋਂ ਵਧੀਆ - ਐਂਥਰੇਸਾਈਟ, ਸਭ ਤੋਂ ਮਾੜੀ - ਪੀਟ।
ਪ੍ਰਸ਼ਨ 05. ਤਰਲ ਸੋਨਾ ਕਿਹੜੇ ਖਣਿਜ ਨੂੰ ਕਿਹਾ ਜਾਂਦਾ ਹੈ?
ਉੱਤਰ:- ਪੈਟਰੋਲੀਅਮ ਜਾਂ ਖਣਿਜ ਤੇਲ ਨੂੰ।
ਪ੍ਰਸ਼ਨ 06. ਜਦੋਂ ਵੀ ਕੋਈ ਖਣਿਜ ਤੇਲ ਦਾ ਖੂਹ ਖੋਦਿਆ ਜਾਂਦਾ ਹੈ ਤਾਂ ਸਭ ਤੋਂ ਉੱਪਰ ਕਿਹੜੀ ਗੈਸ ਇਕੱਠੀ ਹੋਈ ਮਿਲਦੀ ਹੈ?
ਉੱਤਰ:- ਕੁਦਰਤੀ ਗੈਸ।
ਪ੍ਰਸ਼ਨ 07. ਭਾਰਤ ਵਿੱਚ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ?
ਉੱਤਰ:- ਕਰਨਾਟਕ।
ਪ੍ਰਸ਼ਨ 08. ਸੰਸਾਰ ਵਿੱਚ ਸਭ ਤੋਂ ਵੱਧ ਕੁਦਰਤੀ ਗੈਸ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?
ਉੱਤਰ:- ਸੰਯੁਕਤ ਰਾਜ ਅਮਰੀਕਾ।
ਪ੍ਰਸ਼ਨ 09. ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਪੈਦਾ ਕਰਨ ਵਾਲੇ ਦੇਸ਼ ਦਾ ਨਾਂ ਦੱਸੋ?
ਉੱਤਰ:- ਸੰਯੁਕਤ ਰਾਜ ਅਮਰੀਕਾ।
ਪ੍ਰਸ਼ਨ 10. ਯੂਰੇਨੀਅਮ, ਥੋਰੀਅਮ, ਬੇਰੀਅਮ, ਲਿਥੀਅਮ ਕਿਸ ਪ੍ਰਕਾਰ ਦੇ ਖਣਿਜ ਹਨ?
ਉੱਤਰ:- ਪ੍ਰਮਾਣੂ ਖਣਿਜ।
ਪ੍ਰਸ਼ਨ 11. ਭਾਰਤ ਪੂਰੇ ਸੰਸਾਰ ਦੀ ਕਿੰਨੀ ਪਣ ਬਿਜਲੀ ਪੈਦਾ ਕਰਦਾ ਹੈ?
ਉੱਤਰ:- ਇੱਕ ਪ੍ਰਤਿਸ਼ਤ।
ਸਾਡੀ
ਖੇਤੀਬਾੜੀ
ਪ੍ਰਸ਼ਨ 01. ਚਾਹ, ਕੌਫੀ, ਕੋਕੋ; ਕਿਸ ਕਿਸਮ ਦੀਆਂ ਫਸਲਾਂ ਹਨ?
ਉੱਤਰ:- ਪੇਅ ਫਸਲਾਂ।
ਪ੍ਰਸ਼ਨ 02. ਤੁਹਾਡੇ ਆਪਣੇ ਪਿੰਡ ਜਾਂ ਸ਼ਹਿਰ ਦੇ ਦੁਆਲੇ ਪਾਏ ਜਾਂਦੇ ਫਲਾਂ ਦੇ ਨਾਂ ਦੱਸੋ?
ਉੱਤਰ:- (ਇਸ ਦਾ ਉੱਤਰ ਵਿਦਿਆਰਥੀ ਨੇ ਖੁਦ ਦੇਣਾ ਹੈ)।
ਪ੍ਰਸ਼ਨ 03. ਸਭ ਤੋਂ ਵੱਧ ਚਾਵਲ ਪੈਦਾ ਕਰਨ ਵਾਲੇ ਦੇਸ਼ ਦਾ ਨਾਂ ਦੱਸੋ?
ਉੱਤਰ:- ਚੀਨ।
ਪ੍ਰਸ਼ਨ 04. ਮੱਕੀ ਦੇ ਪੌਦੇ ਦੀ ਉਤਪੱਤੀ ਕਿਹੜੇ ਦੇਸ਼ ਤੋਂ ਹੋਈ ਹੈ?
ਉੱਤਰ:- ਸੰਯੁਕਤ ਰਾਜ ਅਮਰੀਕਾ।
ਪ੍ਰਸ਼ਨ 05. ਕਣਕ ਦੀ ਪੈਦਾਵਾਰ ਲਈ ਸੰਸਾਰ ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈ?
ਉੱਤਰ:- ਦੂਜਾ।
ਪ੍ਰਸ਼ਨ 06. ਭਾਰਤ ਦਾ ਕਿਹੜਾ ਰਾਜ ਪਟਸਨ ਦੀ ਪੈਦਾਵਾਰ ਵਿੱਚ ਪਹਿਲੇ ਸਥਾਨ ਤੇ ਹੈ?
ਉੱਤਰ:- ਪੱਛਮੀ ਬੰਗਾਲ।
ਪ੍ਰਸ਼ਨ 07. ਕੌਫੀ ਦੀ ਉਤਪੱਤੀ ਜਾਂ ਜਨਮ ਕਿਹੜੇ ਮਹਾਂਦੀਪ ਤੋਂ ਮੰਨਿਆ ਜਾਂਦਾ ਹੈ?
ਉੱਤਰ:- ਅਫਰੀਕਾ।
ਪ੍ਰਸ਼ਨ 08. ਕਿਹੜੇ ਦੇਸ਼ ਦੀ ਲੰਬੇ ਰੇਸ਼ੇ ਵਾਲੀ ਕਪਾਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ?
ਉੱਤਰ:- ਮਿਸਰ।
ਪ੍ਰਸ਼ਨ 09. ਅਸਾਮ ਪ੍ਰਾਂਤ ਭਾਰਤ ਦੀ ਕਿੰਨੇ ਪ੍ਰਤਿਸ਼ਤ ਚਾਹ ਪੈਦਾ ਕਰਦਾ ਹੈ?
ਉੱਤਰ:- 51%
ਪ੍ਰਸ਼ਨ 10. ਕੌਫੀ ਵਿੱਚ ਪਾਏ ਜਾਣ ਵਾਲੇ ਨਸ਼ੇ ਵਾਲੇ ਤੱਤ ਦਾ ਨਾਂ ਦੱਸੋ?
ਉੱਤਰ:- ਕੋਫੀਨ।
ਉਦਯੋਗਿਕ
ਵਿਕਾਸ
ਪ੍ਰਸ਼ਨ 01. ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਦਾ ਕਾਰਖਾਨਾ ਕਿੱਥੇ ਹੈ?
ਉੱਤਰ:- ਕਪੂਰਥਲਾ।
ਪ੍ਰਸ਼ਨ 02. ਆਰਥਿਕ ਵਿਕਾਸ ਦਾ ਇੰਜਣ ਕਿਸ ਨੂੰ ਕਹਿੰਦੇ ਹਨ?
ਉੱਤਰ:- ਉਦਯੋਗਾਂ ਨੂੰ।
ਪ੍ਰਸ਼ਨ 03. ਸੂਤੀ ਕੱਪੜਾ ਉਦਯੋਗ ਲਈ ਕਿਸ ਤਰ੍ਹਾਂ ਦਾ ਮੌਸਮ ਠੀਕ ਰਹਿੰਦਾ ਹੈ?
ਉੱਤਰ:- ਸਿੱਲ੍ਹਾ।
ਪ੍ਰਸ਼ਨ 04. ਭਾਰਤ ਵਿੱਚ ਸਰਕਾਰੀ ਖੇਤਰ ਦੇ ਕਿਸੇ ਦੋ ਉਦਯੋਗਾਂ ਦੇ ਨਾਂ ਦੱਸੋ?
ਉੱਤਰ:- ਭਾਰਤ ਹੈਵੀ ਇਲੈਕਟ੍ਰੀਕਲਜ਼, ਰੇਲ ਕੋਚ ਫੈਕਟਰੀ ਕਪੂਰਥਲਾ।
ਪ੍ਰਸ਼ਨ 05. ਉਦਯੋਗ ਦਾ ਅੰਗ੍ਰੇਜ਼ੀ ਸ਼ਬਦ ਕੀ ਹੈ?
ਉੱਤਰ:- ਇੰਡਸਟਰੀ।
ਪ੍ਰਸ਼ਨ 06. ਕੱਪੜਾ, ਚਾਹ ਅਤੇ ਖੰਡ ਕਿਸ 'ਤੇ ਆਧਾਰਿਤ ਉਦਯੋਗ ਹਨ?
ਉੱਤਰ:- ਖੇਤੀ ਆਧਾਰਿਤ।
ਪ੍ਰਸ਼ਨ 07. ਕੱਚੇ ਮਾਲ ਲਈ ਜਾਨਵਰਾਂ 'ਤੇ ਆਧਾਰਿਤ ਉਦਯੋਗਾਂ ਦੇ ਨਾਂ ਦੱਸੋ?
ਉੱਤਰ:- ਡੇਅਰੀ ਉਦਯੋਗ, ਚਮੜਾ ਉਦਯੋਗ, ਕੱਪੜਾ ਉਦਯੋਗ (ਉਂਨ ਅਤੇ ਰੇਸ਼ਮ)।
ਪ੍ਰਸ਼ਨ 08. ਸਰਕਾਰ ਜਾਂ ਇਸ ਦੀਆਂ ਏਜੰਸੀਆਂ ਦੁਆਰਾ ਲਗਾਏ ਗਏ ਉਦਯੋਗਾਂ ਨੂੰ ਕਿਹੜੇ ਉਦਯੋਗ ਦਾ ਨਾਂ ਦਿੱਤਾ ਜਾਂਦਾ ਹੈ?
ਉੱਤਰ:- ਸਰਕਾਰੀ ਉਦਯੋਗ।
ਪ੍ਰਸ਼ਨ 09. ਭਾਰਤ ਵਿੱਚ ਹਵਾਈ ਜਹਾਜ਼ ਬਣਾਉਣ ਦਾ ਇੱਕ ਮੁੱਖ ਕੇਂਦਰ ਦੱਸੋ?
ਉੱਤਰ:- ਬੰਗਲੌਰ, ਲਖਨਊ, ਕਾਨਪੁਰ।
ਪ੍ਰਸ਼ਨ 10. ਜਿਹੜੇ ਉਦਯੋਗਾਂ ਵਿੱਚ ਮਜ਼ਦੂਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਪੂੰਜੀ ਦੀ ਲਾਗਤ 5 ਕਰੋੜ ਤੋਂ ਵਧੇਰੇ ਹੁੰਦੀ ਹੈ, ਉਨ੍ਹਾਂ ਨੂੰ ਕਿਹੜੇ ਉਦਯੋਗ ਕਹਿੰਦੇ ਹਨ?
ਉੱਤਰ:- ਵੱਡੇ ਪੈਮਾਨੇ ਦੇ ਉਦਯੋਗ।
📝 ਟੈਸਟ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਬਹੁਤ ਸਾਰੇ ਟੈਸਟ ਅਪਲੋਡ ਹੋ ਚੁੱਕੇ ਹਨ ਬਾਕੀ ਰਹਿੰਦੇ ਟੈਸਟ ਵੀ ਜਲਦੀ ਅਪਲੋਡ ਹੁੰਦੇ ਰਹਿਣਗੇ। ਟੈਸਟ ਦੇਣ ਲਈ ਆਨਲਾਇਨ ਟੈਸਟ ਬਟਨ ਤੇ ਕਲਿੱਕ ਕਰੋ।