📢 Important Updates
📢 The website is currently under maintenance. All tests and notes will be uploaded soon. Please keep visiting regularly for updates!     📝 ਟੈਸਟ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਬਹੁਤ ਸਾਰੇ ਟੈਸਟ ਅਪਲੋਡ ਹੋ ਚੁੱਕੇ ਹਨ ਬਾਕੀ ਰਹਿੰਦੇ ਟੈਸਟ ਵੀ ਜਲਦੀ ਅਪਲੋਡ ਹੁੰਦੇ ਰਹਿਣਗੇ। ਟੈਸਟ ਦੇਣ ਲਈ ਆਨਲਾਇਨ ਟੈਸਟ ਬਟਨ ਤੇ ਕਲਿੱਕ ਕਰੋ।     📢 Public notice regarding station choice by ETT 5994 candidates!     📘 CTET Previous Year Question Papers Uploading Soon!     ✅ Provisional Selection List of 5994 ETT Cadre Out!     📅 CTET December 2024 exam on 15th December 2024!     📝 Master Cadre, ETT, Punjab Police & PSSSB Previous Year Papers Coming Soon!
Social Studies Questions - Learn & Grow Academy

Social Studies Basic Questions

ਸਾਧਨ-ਕਿਸਮਾਂ ਅਤੇ ਸਾਂਭ ਸੰਭਾਲ
ਨੰ.ਪ੍ਰਸ਼ਨਉੱਤਰ
01ਕੁਦਰਤ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?ਸਾਧਨ
02ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਕੀ ਕਿਹਾ ਜਾਂਦਾ ਹੈ?ਮਨੁੱਖੀ ਸਾਧਨ
03ਸਾਨੂੰ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸਿੱਪੀਆਂ ਅਤੇ ਹੀਰੇ ਜਵਾਹਰਾਤ ਆਦਿ ਕਿੱਥੋਂ ਪ੍ਰਾਪਤ ਹੁੰਦੇ ਹਨ?ਸਮੁੰਦਰ ਵਿੱਚੋਂ
04ਕਿਹੜੇ ਦੇਸ਼ ਨੇ ਬਾਕੀ ਸਾਧਨਾਂ ਦੀ ਘਾਟ ਹੁੰਦਿਆਂ ਹੋਇਆਂ ਵੀ ਮਨੁੱਖੀ ਸਾਧਨ ਕਰਕੇ ਬਹੁਤ ਤਰੱਕੀ ਕੀਤੀ ਹੈ?ਜਪਾਨ ਨੇ
05ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਹਲੇ ਤੱਕ ਉਹਨਾਂ ਦੀ ਕੋਈ ਵਰਤੋਂ ਨਹੀਂ ਹੋਈ, ਕਿਹੜੇ ਸਾਧਨ ਅਖਵਾਉਂਦੇ ਹਨ?ਸੰਭਾਵਿਤ ਸਾਧਨ
06ਪੈਟਰੋਲੀਅਮ, ਕੋਲਾ, ਅਬਰਕ, ਮੈਂਗਨੀਜ਼ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ?ਅਧਾਤੂ ਖਣਿਜ ਪਦਾਰਥ
07ਧਾਤੂ ਖਣਿਜ ਪਦਾਰਥ ਕਿਹੜੇ ਕਿਹੜੇ ਹਨ?ਲੋਹਾ, ਤਾਂਬਾ, ਚਾਂਦੀ, ਸੋਨਾ ਆਦਿ
08ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਹਨ?ਮਿੱਟੀ
09ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈ ਅਤੇ ਮੁੜ ਪ੍ਰਾਪਤ ਨਹੀਂ ਹੋਣਗੇ, ਉਨ੍ਹਾਂ ਨੂੰ ਕੀ ਕਹਿੰਦੇ ਹਨ?ਮੁੱਕਣਯੋਗ ਸਾਧਨ
10ਮਨੁੱਖ ਆਪਣੀਆਂ ਆਰਥਿਕ ਗਤੀਵਿਧੀਆਂ ਕਿਸ ਸਾਧਨ ਉੱਤੇ ਕਰਦਾ ਹੈ?ਭੂਮੀ
ਕੁਦਰਤੀ ਸਾਧਨ
ਨੰ.ਪ੍ਰਸ਼ਨਉੱਤਰ
01ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤਿਸ਼ਤ ਰਕਬਾ ਬਿਜਾਈ ਹੇਠ ਹੈ?46%
02ਭਾਰਤ ਦਾ ਕਿੰਨੇ ਪ੍ਰਤਿਸ਼ਤ ਭਾਗ ਮੈਦਾਨੀ ਹੈ?43%
03ਫਸਲਾਂ ਅਤੇ ਪੌਦੇ ਉਗਾਉਣ ਵਾਸਤੇ ਕਿਹੜਾ ਸਾਧਨ ਜਰੂਰੀ ਸਾਧਨ ਹੈ?ਮਿੱਟੀ ਸਾਧਨ
04ਗੰਗਾ-ਬ੍ਰਹਮਪੁੱਤਰ ਦੇ ਡੈਲਟੇ ਵਿੱਚ ਕਿਹੜਾ ਰੁੱਖ ਜ਼ਿਆਦਾ ਪਾਇਆ ਜਾਂਦਾ ਹੈ?ਸੁੰਦਰੀ
05ਕਾਲੀ ਮਿੱਟੀ ਕਿਹੜੀ ਫਸਲ ਲਈ ਬਹੁਤ ਢੁਕਵੀਂ ਹੈ?ਕਪਾਹ ਦੀ ਫਸਲ
06ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ?1952
07ਰੇਗੁਰ ਜਾਂ ਕਪਾਹੀ ਮਿੱਟੀ ਦੇਸ਼ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤਿਸ਼ਤ ਹੈ?16.6%
08ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤਿਸ਼ਤ ਭਾਗ ਜੰਗਲਾਂ ਹੇਠ ਹੈ?ਲੱਗਭਗ 22.3%
ਖਣਿਜ ਅਤੇ ਸ਼ਕਤੀ ਸਾਧਨ
ਨੰ.ਪ੍ਰਸ਼ਨਉੱਤਰ
01ਕਿਹੜਾ ਖਣਿਜ ਪਦਾਰਥ ਲੋਹਾ ਅਤੇ ਸਟੀਲ ਬਣਾਉਣ ਦੇ ਕੰਮ ਆਉਂਦਾ ਹੈ?ਮੈਂਗਨੀਜ਼
02ਕਿਹੜੀ ਕੱਚੀ ਧਾਤ ਤੋਂ ਐਲੂਮੀਨੀਅਮ ਬਣਾਇਆ ਜਾਂਦਾ ਹੈ?ਬਾਕਸਾਈਟ
03ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?ਦੱਖਣੀ ਅਫਰੀਕਾ
04ਕੋਲੇ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ?ਐਂਥਰੇਸਾਈਟ
05ਤਰਲ ਸੋਨਾ ਕਿਹੜੇ ਖਣਿਜ ਨੂੰ ਕਿਹਾ ਜਾਂਦਾ ਹੈ?ਪੈਟਰੋਲੀਅਮ
06ਖਣਿਜ ਤੇਲ ਦੇ ਖੂਹ ਵਿੱਚ ਸਭ ਤੋਂ ਉੱਪਰ ਕਿਹੜੀ ਗੈਸ ਮਿਲਦੀ ਹੈ?ਕੁਦਰਤੀ ਗੈਸ
07ਭਾਰਤ ਵਿੱਚ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ?ਕਰਨਾਟਕ
08ਸੰਸਾਰ ਵਿੱਚ ਸਭ ਤੋਂ ਵੱਧ ਕੁਦਰਤੀ ਗੈਸ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?ਸੰਯੁਕਤ ਰਾਜ ਅਮਰੀਕਾ।
09ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਪੈਦਾ ਕਰਨ ਵਾਲੇ ਦੇਸ਼ ਦਾ ਨਾਂ ਦੱਸੋ?ਸੰਯੁਕਤ ਰਾਜ ਅਮਰੀਕਾ
10ਯੂਰੇਨੀਅਮ, ਥੋਰੀਅਮ ਕਿਸ ਪ੍ਰਕਾਰ ਦੇ ਖਣਿਜ ਹਨ?ਪ੍ਰਮਾਣੂ ਖਣਿਜ
11ਭਾਰਤ ਪੂਰੇ ਸੰਸਾਰ ਦੀ ਕਿੰਨੀ ਪਣ ਬਿਜਲੀ ਪੈਦਾ ਕਰਦਾ ਹੈ?ਇੱਕ ਪ੍ਰਤਿਸ਼ਤ
ਸਾਡੀ ਖੇਤੀਬਾੜੀ
ਨੰ.ਪ੍ਰਸ਼ਨਉੱਤਰ
01ਚਾਹ, ਕੌਫੀ, ਕੋਕੋ; ਕਿਸ ਕਿਸਮ ਦੀਆਂ ਫਸਲਾਂ ਹਨ?ਪੇਅ ਫਸਲਾਂ
02ਤੁਹਾਡੇ ਆਪਣੇ ਪਿੰਡ ਜਾਂ ਸ਼ਹਿਰ ਦੇ ਦੁਆਲੇ ਪਾਏ ਜਾਂਦੇ ਫਲਾਂ ਦੇ ਨਾਂ ਦੱਸੋ?.............
03ਸਭ ਤੋਂ ਵੱਧ ਚਾਵਲ ਪੈਦਾ ਕਰਨ ਵਾਲੇ ਦੇਸ਼ ਦਾ ਨਾਂ ਦੱਸੋ?ਚੀਨ
04ਮੱਕੀ ਦੇ ਪੌਦੇ ਦੀ ਉਤਪੱਤੀ ਕਿਹੜੇ ਦੇਸ਼ ਤੋਂ ਹੋਈ ਹੈ?ਸੰਯੁਕਤ ਰਾਜ ਅਮਰੀਕ
05ਕਣਕ ਦੀ ਪੈਦਾਵਾਰ ਲਈ ਸੰਸਾਰ ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈ?ਦੂਜਾ
06ਭਾਰਤ ਦਾ ਕਿਹੜਾ ਰਾਜ ਪਟਸਨ ਦੀ ਪੈਦਾਵਾਰ ਵਿੱਚ ਪਹਿਲੇ ਸਥਾਨ ਤੇ ਹੈ?ਪੱਛਮੀ ਬੰਗਾਲ
07ਕੌਫੀ ਦੀ ਉਤਪੱਤੀ ਜਾਂ ਜਨਮ ਕਿਹੜੇ ਮਹਾਂਦੀਪ ਤੋਂ ਮੰਨਿਆ ਜਾਂਦਾ ਹੈ?ਅਮਰੀਕ
08ਕਿਹੜੇ ਦੇਸ਼ ਦੀ ਲੰਬੇ ਰੇਸ਼ੇ ਵਾਲੀ ਕਪਾਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ?ਮਿਸਰ
09ਅਸਾਮ ਪ੍ਰਾਂਤ ਭਾਰਤ ਦੀ ਕਿੰਨੇ ਪ੍ਰਤਿਸ਼ਤ ਚਾਹ ਪੈਦਾ ਕਰਦਾ ਹੈ?51%
10ਕੌਫੀ ਵਿੱਚ ਪਾਏ ਜਾਣ ਵਾਲੇ ਨਸ਼ੇ ਵਾਲੇ ਤੱਤ ਦਾ ਨਾਂ ਦੱਸੋ?ਕੋਫੀਨ
ਉਦਯੋਗਿਕ ਵਿਕਾਸ
ਨੰ.ਪ੍ਰਸ਼ਨਉੱਤਰ
01ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਦਾ ਕਾਰਖਾਨਾ ਕਿੱਥੇ ਹੈ?ਕਪੂਰਥਲਾ
02ਆਰਥਿਕ ਵਿਕਾਸ ਦਾ ਇੰਜਣ ਕਿਸ ਨੂੰ ਕਹਿੰਦੇ ਹਨ?ਉਦਯੋਗਾਂ ਨੂੰ
03ਸੂਤੀ ਕੱਪੜਾ ਉਦਯੋਗ ਲਈ ਕਿਸ ਤਰ੍ਹਾਂ ਦਾ ਮੌਸਮ ਠੀਕ ਰਹਿੰਦਾ ਹੈ?ਸਿੱਲ੍ਹਾ
04ਭਾਰਤ ਵਿੱਚ ਸਰਕਾਰੀ ਖੇਤਰ ਦੇ ਕਿਸੇ ਦੋ ਉਦਯੋਗਾਂ ਦੇ ਨਾਂ ਦੱਸੋ?ਭਾਰਤ ਹੈਵੀ ਇਲੈਕਟ੍ਰੀਕਲਜ਼, ਰੇਲ ਕੋਚ ਫੈਕਟਰੀ ਕਪੂਰਥਲਾ
05ਉਦਯੋਗ ਦਾ ਅੰਗ੍ਰੇਜ਼ੀ ਸ਼ਬਦ ਕੀ ਹੈ?ਇੰਡਸਟਰੀ
06ਕੱਪੜਾ, ਚਾਹ ਅਤੇ ਖੰਡ ਕਿਸ 'ਤੇ ਆਧਾਰਿਤ ਉਦਯੋਗ ਹਨ?ਖੇਤੀ ਆਧਾਰਿਤ
07ਕੱਚੇ ਮਾਲ ਲਈ ਜਾਨਵਰਾਂ 'ਤੇ ਆਧਾਰਿਤ ਉਦਯੋਗਾਂ ਦੇ ਨਾਂ ਦੱਸੋ?ਡੇਅਰੀ ਉਦਯੋਗ, ਚਮੜਾ ਉਦਯੋਗ, ਕੱਪੜਾ ਉਦਯੋਗ (ਉਂਨ ਅਤੇ ਰੇਸ਼ਮ)
08ਸਰਕਾਰੀ ਏਜੰਸੀਆਂ ਦੁਆਰਾ ਲਗਾਏ ਗਏ ਉਦਯੋਗਾਂ ਨੂੰ ਕੀ ਕਹਿੰਦੇ ਹਨ?ਸਰਕਾਰੀ ਉਦਯੋਗ
09ਭਾਰਤ ਵਿੱਚ ਹਵਾਈ ਜਹਾਜ਼ ਬਣਾਉਣ ਦਾ ਇੱਕ ਮੁੱਖ ਕੇਂਦਰ ਦੱਸੋ?ਬੰਗਲੌਰ, ਲਖਨਊ, ਕਾਨਪੁਰ
10ਵੱਡੇ ਪੈਮਾਨੇ ਦੇ ਉਦਯੋਗਾਂ ਵਿੱਚ ਪੂੰਜੀ ਦੀ ਲਾਗਤ ਕਿੰਨੀ ਹੁੰਦੀ ਹੈ?5 ਕਰੋੜ ਤੋਂ ਵੱਧ